Page 464- Asa Mahala 1- ਭੈ ਵਿਚਿ ਪਵਣੁ ਵਹੈ ਸਦਵਾਉ ॥ In the Fear of God, the wind and breezes ever blow. ਭੈ ਵਿਚਿ ਚਲਹਿ ਲਖ ਦਰੀਆਉ ॥ In the Fear of God, thousands of rivers flow. ਭੈ ਵਿਚਿ ਅਗਨਿ ਕਢੈ ਵੇਗਾਰਿ ॥ In the Fear of God, fire is forced to labor. ਭੈ ਵਿਚਿ ਧਰਤੀ ਦਬੀ ਭਾਰਿ ॥ In the Fear of God, the earth is crushed under its burden. ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ In the Fear of God, the clouds move across the sky. ਭੈ ਵਿਚਿ ਰਾਜਾ ਧਰਮ ਦੁਆਰੁ ॥ In the Fear of God, the Righteous Judge of Dharma stands at His Door. ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ In the Fear of God, the sun shines, and in the Fear of God, the moon reflects. ਕੋਹ ਕਰੋੜੀ ਚਲਤ ਨ ਅੰਤੁ ॥ They travel millions of miles, endlessly. ਭੈ ਵਿਚਿ ਸਿਧ ਬੁਧ ਸੁਰ ਨਾਥ ॥ In the Fear of God, the Siddhas exist, as do the Buddhas, the demi-gods and Yogis. ਭੈ ਵਿਚਿ ਆਡਾਣੇ ਆਕਾਸ ॥ In the Fear of God, the Akaashic ethers are stretched across the sky. ਭੈ ਵਿਚਿ ਜੋਧ ਮਹਾਬਲ ਸੂਰ ॥ In the Fear of God, the warriors and the most powerful heroes exist. ਭੈ ਵਿਚਿ ਆਵਹਿ ਜਾਵਹਿ ਪੂਰ ॥ In the Fear of God, multitudes come and go. ਸਗਲਿਆ ਭਉ ਲਿਖਿਆ ਸਿਰਿ ਲੇਖੁ ॥ God has inscribed the Inscription of His Fear upon the heads of all. ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥ O Nanak, the Fearless Lord, the Formless Lord, the True Lord, is One. ||1|| Page 1078- Maroo Mahala 5- ਸਿਮਰੈ ਧਰਤੀ ਅਰੁ ਆਕਾਸਾ ॥ The earth and the Akashic ethers meditate in remembrance. ਸਿਮਰਹਿ ਚੰਦ ਸੂਰਜ ਗੁਣਤਾਸਾ ॥ The moon and the sun meditate in remembrance of You, O treasure of virtue. ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥ Air, water and fire meditate in remembrance. All creation meditates in remembrance. ||1|| ਸਿਮਰਹਿ ਖੰਡ ਦੀਪ ਸਭਿ ਲੋਆ ॥ All the continents, islands and worlds meditate in remembrance. ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥ The nether worlds and spheres meditate in remembrance of that True Lord. ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥ The sources of creation and speech meditate in remembrance; all the Lord’s humble servants meditate in remembrance. ||2|| ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ Brahma, Vishnu and Shiva meditate in remembrance. ਸਿਮਰਹਿ ਦੇਵਤੇ ਕੋੜਿ ਤੇਤੀਸਾ ॥ The three hundred thirty million gods meditate in remembrance. ਸਿਮਰਹਿ ਜਖੵਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥੩॥ The titans and demons all meditate in remembrance; Your Praises are uncountable - they cannot be counted. ||3|| ਸਿਮਰਹਿ ਪਸੁ ਪੰਖੀ ਸਭਿ ਭੂਤਾ ॥ All the beasts, birds and demons meditate in remembrance. ਸਿਮਰਹਿ ਬਨ ਪਰਬਤ ਅਉਧੂਤਾ ॥ The forests, mountains and hermits meditate in remembrance. ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥੪॥ All the vines and branches meditate in remembrance; O my Lord and Master, You are permeating and pervading all minds. ||4|| ਸਿਮਰਹਿ ਥੂਲ ਸੂਖਮ ਸਭਿ ਜੰਤਾ ॥ All beings, both subtle and gross, meditate in remembrance. ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥ The Siddhas and seekers meditate in remembrance of the Lord’s Mantra. ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥੫॥ Both the visible and the invisible meditate in remembrance of my God; God is the Master of all worlds. ||5|| ਸਿਮਰਹਿ ਨਰ ਨਾਰੀ ਆਸਰਮਾ ॥ Men and women, throughout the four stages of life, meditate in remembrance of You. ਸਿਮਰਹਿ ਜਾਤਿ ਜੋਤਿ ਸਭਿ ਵਰਨਾ ॥ All social classes and souls of all races meditate in remembrance of You. ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥੬॥ All the virtuous, clever and wise people meditate in remembrance; night and day meditate in remembrance. ||6|| ਸਿਮਰਹਿ ਘੜੀ ਮੂਰਤ ਪਲ ਨਿਮਖਾ ॥ Hours, minutes and seconds meditate in remembrance. ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥ Death and life, and thoughts of purification, meditate in remembrance. ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ ॥੭॥ The Shastras, with their lucky signs and joinings, meditate in remembrance; the invisible cannot be seen, even for an instant. ||7||